BREAKING NEWS
latest

728x90

 


468x60

ਮਰਹੂਰ ਗਾਇਕ ਦੀਦਾਰ ਸੰਧੂ ਦੀ ਯਾਦ ਵਿੱਚ ਪਿੰਡ ਭਰੋਵਾਲ ਖੁਰਦ ਵਿੱਚ ਸੱਭਿਆਚਾਰ ਮੇਲਾ ਯਾਦਗਾਰੀ ਹੋ ਨਿਬੜਿਆ


ਮੁਹੰਮਦ ਸਦੀਕ, ਰਣਜੀਤ ਕੌਰ, ਸੁਖਵਿੰਦਰ ਸੁੱਖੀ, ਬਿੱਟੂ ਖੰਨੇਵਾਲਾ, ਸੰਦੀਲਾ, ਦੇਤਵਾਲੀਆ, ਸੁਖਜੀਤ ਗਰਚਾ, ਮਨਜੀਤ ਮਾਨ, ਜਗਮੋਹਣ ਸੰਧੂ ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਨੇ ਹਾਜ਼ਰੀ ਭਰੀ

  ਭੂੰਦੜੀ/ ਮੁੱਲਾਂਪੁਰ ਦਾਖਾ 25 ਨਵਬੰਰ (ਗੁਰਪ੍ਰੀਤ ਸਿੰਘ ਭਰੋਵਾਲ) ਹਲਕਾ ਦਾਖਾ ਦੇ ਪਿੰਡ ਭਰੋਵਾਲ ਖੁਰਦ ਵਿਖੇ ਲੋਕ ਗਾਇਕ ਅਤੇ ਪਿੰਡ ਦੇ ਪਹਿਲੇ ਸਾਬਕਾ ਸਰਪੰਚ ਦੀਦਾਰ ਸੰਧੂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ 34ਵਾਂ ਸੱਭਿਆਚਾਰ ਮੇਲਾ ਯਾਦਗਾਰੀ ਹੋ ਨਿਬੜਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲਾਕਾਰ ਨੇ ਦੀਦਾਰ ਸੰਧੂ ਦੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਹਲਕਾ ਦਾਖਾ ਦੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਚੇਅਰਮੈਨ ਮਨਜੀਤ ਸਿੰਘ ਹੰਬੜਾਂ, ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਸਾਬਕਾ ਸਰਪੰਚ ਜੱਗਾ ਸਿੰਘ ਹੰਬੜਾ, ਸਾਬਕਾ ਸਰਪੰਚ ਧਰਮ ਸਿੰਘ ਸੰਧੂ ਨੰਬਰਦਾਰ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ, ਤੋਂ ਇਲਾਵਾ ਅਨੇਕਾਂ ਕਲਾਕਾਰਾਂ ਨੇ ਦੀਦਾਰ ਸੰਧੂ ਦੀ ਫੋਟੋ ਤੇ ਫੁੱਲ ਅਰਪਿਤ ਭੇਟ ਕੀਤੇ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਨਜੀਤ ਸਿੰਘ ਹੰਬੜਾ ਵੱਲੋਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਕਲਾਕਾਰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਹੋ ਕੇ ਆਪਣੀ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਜਦੋਂ ਕਿ ਮਸਹੂਰ ਗਾਇਕ ਦੀਦਾਰ ਸਿੰਘ ਸੰਧੂ ਵਰਗੇ ਲੇਖਕ ਤੇ ਗਾਇਕ ਨੇ ਲੋਕ ਧਰਤੀ ਨਾਲ ਜੁੜੇ ਗੀਤਾ ਰਾਹੀਂ ਆਪਣੀ ਪਛਾਣ ਬਣਾਈ ਅਤੇ ਲੋਕਾਂ ਨੂੰ ਪੰਜਾਬੀ ਵਿਰਸਾ ਨਾਲ ਜੋੜਿਆ ਇਸ ਲਈ ਹੀ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ। ਮਰਹੂਮ ਗਾਇਕ ਦੀਦਾਰ ਸੰਧੂ ਦੀ ਯਾਦ ਵਿੱਚ ਸੱਭਿਆਚਾਰ ਮੇਲੇ ਵਿੱਚ ਸਟੇਜ ਦੀ ਭੂਮਿਕਾ ਬੀਬਾ ਸੁਖਜੀਤ ਗਰਚਾ ਅਤੇ ਗੁਰਮੇਲ ਮੇਲੀ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਅਦਾਕਾਰ ਮੁਹੰਮਦ ਸਦੀਕ, ਬੀਬਾ ਰਣਜੀਤ ਕੌਰ, ਹਾਕਮ ਬਖਤਰੀ ਵਾਲਾ ਤੇ ਬੀਬਾ ਦਲਜੀਤ ਕੌਰ, ਬਿੱਟੂ ਖੰਨੇ ਵਾਲਾ, ਸੁਖਵਿੰਦਰ ਸੁੱਖੀ, ਜਸਵੰਤ ਸੰਦੀਲਾ, ਰਾਜਵਿੰਦਰ ਕੌਰ ਪਟਿਆਲਾ, ਪਾਲੀ ਦੇਤਵਾਲੀਆ, ਗਿੱਲ ਅਖਾੜੇ ਵਾਲਾ, ਮਨਦੀਪ ਮਨੀ, ਬਲਵੀਰ ਰਾਏ, ਸਤਨਾਮ ਰਾਏ, ਮਨਜੀਤ ਖਾਨ, ਮੇਡੀ ਕਾਲੜਾ, ਰਜੀਆ ਢਿੱਲੋਂ, ਬਲਵਿੰਦਰ ਮਾਨ, ਜਸਪਾਲ ਜੱਸੀ ਬਠਿੰਡਾ, ਸੰਧੂ ਸੁਰਜੀਤ, ਗੁਰਪ੍ਰੀਤ ਵਿੱਕੀ, ਜਸਪਾਲ ਮਾਨ, ਜਸਪ੍ਰੀਤ ਸੰਮੀ, ਜਸਪਾਲ ਜੱਸੀ, ਗੀਤਕਾਰ ਬਲਵੀਰ ਮਾਨ ਜੰਡੀ ਵਾਲੇ, ਬੀਬਾ ਮਨਜੀਤ ਮਾਨ, ਸਪਨਾ ਬਰਾੜ, ਸਮੇਤ ਦੇਸੀ ਵਿਦੇਸ਼ੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਾਈ। ਮੇਲੇ ਤੋਂ ਉਪਰੰਤ ਮਰਹੂਮ ਗਾਇਕ ਦੀਦਾਰ ਸੰਧੂ ਦੇ ਹੋਣਹਾਰ ਸਪੁੱਤਰ ਗਾਇਕ ਜਗਮੋਹਣ ਸੰਧੂ, ਸਾਬਕਾ ਸਰਪੰਚ ਧਰਮ ਸਿੰਘ ਸੰਧੂ ਨੰਬਰਦਾਰ, ਕਾਮਰੇਡ ਭਰਪੂਰ ਸਿੰਘ ਸਵੱਦੀ ਵੱਲੋਂ ਮੇਲੇ ਵਿੱਚ ਪਹੁੰਚੀਆਂ ਅਨੇਕਾਂ ਰੂਹਾਂ ਨੂੰ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਧੰਨਵਾਦ ਕੀਤਾ। ਮੇਲਾ ਦੇਰ ਰਾਤ ਤੱਕ ਚੱਲਿਆ ਅਤੇ ਦਰਸ਼ਕਾਂ ਨੇ ਭੰਗੜੇ ਪਾ ਕੇ ਖੂਬ ਆਨੰਦ ਮਾਣਿਆ। ਇਸ ਮੇਲੇ ਵਿੱਚ ਗਰਮੀ ਗੀਤਕਾਰ ਸਾਧੂ ਸਿੰਘ ਦਿਲਸਾਦ, ਗੀਤਕਾਰ ਬਲਵੀਰ ਸਿੰਘ ਜੰਡੀ, ਪ੍ਰੇਮ ਸਿੰਘ ਲੋਹਟ, ਨੰਬਰਦਾਰ ਹਰਪ੍ਰੀਤ ਸਿੰਘ ਨੂਰਾ, ਗੀਤਕਾਰ ਜਸਵੰਤ ਬੋਪਾਰਾਏ ਭਦੌੜ, ਗੀਤਕਾਰ ਗੀਤਾ ਦਿਆਲਪੁਰੀ, ਸਬ ਇੰਸਪੈਕਟਰ ਜਗਰਾਜ ਸਿੰਘ, ਗਾਇਕ ਡਾ ਕੁਲਦੀਪ ਸਿੰਘ ਮਾਨ ਭੂੰਦੜੀ, ਅਮਰਜੀਤ ਸਿੰਘ ਫੌਜੀ, ਗੀਤਕਾਰ ਜੋਧਾ ਸੰਗਤਪੁਰੀਆ, ਮੈਨੇਜਰ ਪਰਮਜੀਤ ਸਿੰਘ ਮਠਾੜੂ, ਰੇਸ਼ਮ ਸਿੰਘ ਭਰੋਵਾਲ, ਜੀਤ ਸਿੰਘ ਭਰੋਵਾਲ, ਕੁਲਵੰਤ ਸਿੰਘ ਭਰੋਵਾਲ, ਸਰਜੀਤ ਸਿੰਘ ਅਲਬੇਲ, ਗੀਤਕਾਰ ਜਸਵੰਤ ਬੋਪਾਰਾਏ ਭਦੌੜ, ਗੀਤਕਾਰ ਗੀਤਾ ਦਿਆਲਪੁਰਾ, ਅਮਰਜੀਤ ਸਿੰਘ ਫੌਜੀ, ਕਲਵੰਤ ਮਾਨ ਭੰਦੌੜ, ਸੁਰਜੀਤ ਅਲਬੇਲਾ, ਗਾਇਕ ਰੋਬਿਨ ਸਿੱਧੂ ਖਾਈ, ਨੰਬਰਦਾਰ ਹਰਦੀਪ ਖਾਈ ਤੋਂ ਇਲਾਵਾ ਅਨੇਕਾਂ ਰੂਹਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ।

« PREV
NEXT »

Facebook Comments APPID